ਬੂਟਾਂ
ਸਥਿਤੀ :
ਪਿੰਡ ਬੂਟ ਜਾਂ ਬੂਟਾਂ ਜਲੰਧਰ ਸ਼ਹਿਰ ਵਿੱਚ ਸੰਮਿਲਤ ਹੋ ਚੁੱਕਾ ਹੈ। ਇਹ ਨਕੋਦਰ ਰੋਡ ‘ਤੇ ਜਲੰਧਰ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਮੁਸਲਮਾਨਾਂ ਦਾ ਪਿੰਡ ਸੀ। ਇੱਥੋਂ ਦੇ ਮੁਸਲਮਾਨ ਜ਼ਿਮੀਂਦਾਰ ਸਨ ਅਤੇ ਮੁਹੰਮਦ ਬੂਟਾ ਨਾਂ ਦਾ ਮੁਸਲਮਾਨ ਜੋ ਇੱਥੇ ਸਭ ਤੋਂ ਵੱਧ ਅਮੀਰ ਸੀ, ਦੇ ਨਾਂ ‘ਤੇ ਇਸ ਪਿੰਡ ਦਾ ਨਾਂ ਬੂਟਾਂ ਰੱਖਿਆ ਗਿਆ । 1947 ਤੋਂ ਬਾਅਦ ਪਾਕਿਸਤਾਨ ਤੋਂ ਉਜੜ ਕੇ ਆਏ ਲੋਕ ਇੱਥੇ ਵੱਸ ਗਏ। ਇਸਦੇ ਨਾਲ ਹੀ ਮੁਹਲਾ ਸ਼ੇਰਪੁਰ ਸੀ। ਇਹ ਸ਼ੇਰਦੀਨ ਖਾਨ ਮੁਸਲਮਾਨ ਰਈਸ ਦੇ ਨਾਂ ਨਾਲ ਵੱਸਿਆ ਸੀ ਜੋ ਬਾਅਦ ਵਿੱਚ ਰਮਦਾਸਪੁਰ ਦੇ ਨਾਂ ਨਾਲ ਮਸ਼ਹੂਰ ਹੋਇਆ।
ਇਸ ਪਿੰਡ ਵਿੱਚ ਲੋਕ ਗਰੀਬੀ ਵਿੱਚ ਰਹਿ ਰਹੇ ਹਨ। ਇੱਥੇ ਜ਼ਿਆਦਾ ਇਸਾਈ, ਹਰੀਜਨ ਅਤੇ ਬਾਲਮੀਕੀ ਵੱਸਦੇ ਹਨ। 1947 ਤੋਂ ਪਹਿਲਾਂ ਇੱਥੇ ਬਾਲਮੀਕਿਆਂ ਦੀ ਵਸੋਂ ਸੀ ਜਿਹਨਾਂ ਨੇ ਬਾਅਦ ਵਿੱਚ ਇਸਾਈ ਧਰਮ ਅਪਨਾਅ ਲਿਆ। ‘ਬੂਟਾਂ ਮੰਡੀ’ ਭਾਰਤ ਵਿੱਚ ਚਮੜੇ ਲਈ ਸਭ ਤੋਂ ਮਸ਼ਹੂਰ ਮੰਡੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ