ਬੱਲਾ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਬੱਲਾਂ, ਚੰਡੀਗੜ੍ਹ – ਲੁਧਿਆਣਾ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਛੋਟੇ ਜਿਹੇ ਥੇਹ ‘ਤੇ ਵੱਸਿਆ ਹੋਇਆ ਹੈ। ਇਸ ਪਿੰਡ ਦੇ ਨਾਂ ਬਾਰੇ ਅੰਦਾਜ਼ਾ ਇਹ ਹੈ ਕਿ ਇਹ ਪਿੰਡ ਬੱਲ ਗੋਤ ਦੇ ਲੋਕਾਂ ਨੇ ਵਸਾਇਆ ਹੋਵੇਗਾ। ਸਿੱਖ ਰਾਜ ਤੋਂ ਪਹਿਲਾਂ ਇੱਥੇ ਘੋੜੇਵਾਹ ਰਾਜਪੂਤ ਮੁਸਲਮਾਨ ਵੱਸਦੇ ਸਨ ਜੋ 1947 ਵਿੱਚ ਪਾਕਿਸਤਾਨ ਚਲੇ ਗਏ। ਇਸ ਪਿੰਡ ਵਿਚੋਂ ਦੋ ਛੋਟੇ ਪਿੰਡ ਬੂਥਗੜ੍ਹ ਤੇ ਰਾਮਪੁਰ ਮਹਿਰਾਬ ਵੱਸੇ ਹਨ।
ਜਿਨ੍ਹਾਂ ਨੂੰ ਛੋਟੀਆਂ ਬੱਲਾਂ ਵੀ ਕਿਹਾ ਜਾਂਦਾ ਹੈ। ਪਿੰਡ ਵਿੱਚ ਇੱਕ ਪੀਰਖਾਨਾ, ਇੱਕ ਗੁਰਦੁਆਰਾ ਤੇ ਇੱਕ ਧਰਮਸ਼ਾਲਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ