ਭੌਰਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਭੌਰਾ ਬੰਗਾ-ਸੁਜੋਂ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਖਟਕੜਕਲਾਂ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਇਲਾਕੇ ਵਿੱਚ ਪੰਜ ਸੌ ਸਾਲ ਪਹਿਲਾਂ ਘੋੜੇਬਾਹ ਰਾਜਪੂਤਾਂ ਦਾ ਕਬਜ਼ਾ ਹੁੰਦਾ ਸੀ। ਨੌਰਾ ਤੇ ਭੌਰਾ ਦੋ ਭਰਾ ਸਨ ਇਹਨਾਂ ਨੇ ਨੌਰਾ ਤੇ ਭੋਰਾ ਦੋ ਪਿੰਡ ਵਸਾਏ। ਪਿੰਡ ਦੇ ਚੁਫੇਰੇ ਸਤੀਆਂ ਦੇ ਅਸਥਾਨ ਹਨ। ਪਿੰਡ ਵਾਸੀਆਂ ਦਾ ਵਿਸ਼ਵਾਸ ਹੈ ਕਿ ਸਮੇਂ ਸਮੇਂ ਹਮਲਾਵਰਾਂ ਵਲੋਂ ਕੀਤੇ ਹਮਲਿਆਂ ਦੌਰਾਨ ਪਤੀ ਬਰਤਾ ਔਰਤਾਂ ਆਪਣੀ ਇਜ਼ਤ ਆਬਰੂ ਬਚਾਉਣ ਖਾਤਰ ਸਤੀ ਹੁੰਦੀਆ ਰਹੀਆਂ ਹਨ।
ਪਿੰਡ ਦੇ ਚੜ੍ਹਦੇ ਪਾਸੇ ਚਿੱਟੀ ਵੇਈਂ ਦੇ ਪਾਰ ‘ਗੜ੍ਹ ਸਾਹਿਬ’ ਨਾਂ ਦਾ ਇੱਕ ਅਸਥਾਨ ਹੈ। ਕਿਹਾ ਜਾਂਦਾ ਹੈ ਕਿ ਮੰਢਾਲੀ ਵਾਲੇ ਸਾਈ ਅਬਦੁਲੇ ਸ਼ਾਹ ਨੇ ਸਭ ਤੋਂ ਪਹਿਲਾਂ ਇਸੇ ਸਥਾਨ ‘ਤੇ ਇਬਾਦਤ ਕੀਤੀ ਸੀ। ਇੱਥੇ ਪੰਜ ਪੀਰ ਅਤੇ ਜ਼ਾਹਰ ਪੀਰ ਮੁਸਲਮਾ ਧਾਰਮਿਕ ਅਸਥਾਨ ਵੀ ਹਨ, ਇਹ ਪਿੰਡ ਮੁਸਲਮਾਨਾਂ ਪਿੰਡ ਹੋਇਆ ਕਰਦਾ ਸੀ। ਪਿੰਡ ਵਿੱਚ ਇੱਕ ਸ਼ਿਵ ਦੁਆਲਾ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਕਦੀ ਲਛਮਣ ਜਤੀ ਨਹਿਰਿਆਂ ਸੀ। ਇਸ ਕਰਕੇ ਇਸ ਸ਼ਿਵਾਲੇ ਨੂੰ ‘ਲਛਮਣ ਜਤੀ ਦਾ ਮੰਦਰ” ਕਿਹਾ ਜਾਂਦਾ ਹੈ ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ