ਮਲੌਟ ਪਿੰਡ
ਸਥਿਤੀ :
ਤਹਿਸੀਲ ਮਲੋਟ ਦਾ ਇਹ ਪਿੰਡ ਅਬੋਹਰ-ਮਲੋਟ-ਬਠਿੰਡਾ ਸੜਕ ਤੋਂ 5 ਕਿਲੋਮੀਟਰ ਤੇ ਮਲੋਟ ਸ਼ਹਿਰ ਦੇ ਨਾਲ ਲੱਗਦਾ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮਲੌਟ ਪਿੰਡ 1000 ਸਾਲ ਪਹਿਲਾਂ ਮਮਦੋਟ ਨਾਮੀ ਮੁਸਲਮਾਨ ਜਗੀਰਦਾਰ ਨੇ ਵਸਾਇਆ ਸੀ। ਪਿੰਡ ਦਾਂ ਨਾਂ ‘ਮਮਦੋਟ’ ਤੋਂ ਵਿਗੜਦਾ ‘ਮਲੌਟ’ ਹੋ ਗਿਆ। ਉਸਨੇ ਕਿਲ੍ਹਾ ਬਣਾ ਕੇ ਇਸ ਪਿੰਡ ਦੀ ਨੀਂਹ ਰੱਖੀ ਸੀ। ਉਹ ਕਿਲ੍ਹਾ ਅਜਕਲ ਥੇਹ ਦਾ ਰੂਪ ਧਾਰਨ ਕਰ ਚੁੱਕਾ ਹੈ। ਪਹਿਲੇ ਇਹ ਨਿਰੋਲ ਮੁਸਲਮਾਨੀ ਪਿੰਡ ਸੀ ਪਰ ਪੌਣੇ ਤਿੰਨ ਸੌ ਸਾਲ ਪਹਿਲਾਂ ਉੱਤਮ ਸਿੰਘ ਗਿੱਲ ਆਇਆ ਫਿਰ 50 ਕੁ ਸਾਲ ਬਾਅਦ ਸੋਭਾ ਸਿੰਘ ਮਾਨ ਅਤੇ ਬਾਗੜੀ ਪਰਿਵਾਰ ਆ ਵਸੇ। 1947 ਦੇ ਉਜਾੜੇ ਤੋਂ ਬਾਅਦ ਇੱਥੇ ਲਾਹੌਰੀ ਜੱਟ ਸਰਦਾਰ ਆ ਗਏ ਤੇ ਵੱਧ ਗਿਣਤੀ ਪੰਜਾਬੀ ਜੱਟ ਕਿਸਾਨਾਂ ਦੀ ਹੋ ਗਈ।
ਪਿੰਡ ਵਿੱਚ ਚਾਰ ਗੁਰਦੁਆਰੇ ਇੱਕ ਸ਼ਿਵਾਲਾ ਤੇ ਤਿੰਨ ਧਰਮਸ਼ਾਲਾਵਾਂ ਤੋਂ ਇਲਾਵਾ ਇੱਕ ਡੇਰਾ ਸੱਚਾ ਸੌਦਾ ਹੈ। ਇੱਕ ਪੀਰ ਦੀ ਜਗ੍ਹਾ ਹੈ ਜਿਸ ਨੂੰ ‘ਕਿੱਲਾ ਪੀਰ’ ਕਿਹਾ ਜਾਂਦਾ ਹੈ ਇੱਥੇ ਹਰ ਵੀਰਵਾਰ ਨਵੀਂ ਮੱਝ ਦੇ ਸੂਣ ਤੇ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਖੀਰ ਚੜ੍ਹਾਉਂਦੇ ग्ठ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ