ਮੰਡੇਰ
ਸਥਿਤੀ :
ਤਹਿਸੀਲ ਬੁੱਢਲਾਡਾ ਦਾ ਪਿੰਡ ਮੰਡੇਰ, ਬੁੱਢਲਾਡਾ ਜਾਖਲ ਸੜਕ ਤੋਂ 4 ਕਿਲੋਮੀਟਰ ਅਤੇ ਬਰੇਟਾ ਰੇਲਵੇ ਸਟੇਸ਼ਨ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਨੂੰ ਲਗਭਗ 300 ਸੌ ਸਾਲ ਪਹਿਲਾਂ ਮੰਡੇਰ ਗੋਤ ਦੇ ਇੱਕ ਵਿਅਕਤੀ ਨੇ ਵਸਾਇਆ। 1970 ਵਿੱਚ ਇਹ ਮਾਡਲ ਸਕੀਮ ਅਧੀਨ ਲਿਆਂਦਾ ਗਿਆ ਤੇ ਇਸ ਦੀ ਕਾਫ਼ੀ ਤਰੱਕੀ ਹੋਈ।
ਇਸ ਪਿੰਡ ਦੀ ਮਹੱਤਤਾ ਇੱਥੇ ਦਾ ਸ਼ਾਨਦਾਰ ਗੁਰਦੁਆਰਾ ਹੈ ਜੋ ਸੰਤ ਅਤਰ ਸਿੰਘ ਜੀ ਦੇ ਉੱਦਮ ਨਾਲ ਬਣਿਆ। ਇੱਥੇ 24 ਘੰਟੇ ਰੋਟੀ ਚਾਹ ਦਾ ਲੰਗਰ ਚਲਦਾ ਹੈ। ਇਸ ਗੁਰਦੁਆਰੇ ਦੀ ਸੇਵਾ ਸੰਭਾਲ ਸੰਤ ਰਾਮ ਸਿੰਘ ਜੀ ਨੇ 50 ਸਾਲ ਕੀਤੀ ਤੇ ਸਾਰੇ ਇਲਾਕੇ ਵਿੱਚ ਹਰਮਨ ਪਿਆਰੇ ਹੋ ਗਏ। ਉਨ੍ਹਾਂ ਦੀ ਬਰਸੀ ਹਰ ਸਾਲ 27-28-29 ਪੋਹ ਨੂੰ ਮਨਾਈ ਜਾਂਦੀ ਹੈ। ਬਰੇਟਾ ਵਿਖੇ ਭਾਰਤ ਪ੍ਰਸਿੱਧ ਪਸ਼ੂ ਮੇਲੇ ਤੇ ਜਦੋਂ ਲੋਕ ਦੂਰੋਂ-ਦੂਰੋਂ ਆਪਣੇ ਪਸ਼ੂਆਂ ਨੂੰ ਲੈ ਕੇ ਇਸ ਪਿੰਡ ਵਿੱਚੋਂ ਲੰਘਦੇ ਹਨ ਤਾਂ ਇਹਨਾਂ ਮੇਲਿਆਂ ਸਮੇਂ ਵਿਸ਼ੇਸ਼ ਲੰਗਰ ਖੋਲ੍ਹੇ ਜਾਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ