ਮੰਨਣ ਹਾਣਾ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਮੰਨਣਹਾਣਾ, ਮਾਹਲਪੁਰ – ਫਗਵਾੜਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਹਿਰਾਮ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਮਾਝੇ ਤੋਂ ਆਏ ਲੇਹਲ ਜੱਟਾਂ ਨੇ ਵਸਾਇਆ। ਉਹਨਾਂ ਨਾਲ ਇੱਕ ਬ੍ਰਾਹਮਣ ਆਇਆ ਸੀ ਜਿਸ ਦਾ ਗੋਤ ਮਨੰਣ ਸੀ ਜਿਸ ਤੋਂ ਇਸ ਪਿੰਡ ਦਾ ਨਾਂ ਮੰਨਣਹਾਣਾ ਪੈ ਗਿਆ।
ਬਬਰ ਲਹਿਰ ਵੇਲੇ ਇਸ ਪਿੰਡ ਦੇ ਕਰਮ ਸਿੰਘ ਮੰਨਣਹਾਣਾ, ਜੁਆਲਾ ਸਿੰਘ ਜਿਆਣ ਅਤੇ ਬੇਲਾ ਸਿੰਘ ਦੀ ਗਦਾਰੀ ਕਾਰਨ ਪੁਲੀਸ ਹੱਥ ਆਏ ਬੱਬਰ ਧੰਨਾ ਸਿੰਘ ਨੇ ਆਪਣੇ ਪ੍ਰਣ ਮੁਤਾਬਕ ਆਪਣੀ ਜੇਬ ਵਿਚਲੇ ਬੰਬ ਨੂੰ ਚਲਾ ਕੇ ਸ਼ਹੀਦੀ ਪ੍ਰਾਪਤ ਕੀਤੀ। ਇਸ ਗਦਾਰ ਕਰਮ ਸਿੰਘ ਦਾ ਬਾਅਦ ਵਿੱਚ ਕਤਲ ਕਰ ਦਿੱਤਾ ਗਿਆ।
ਸੰਨ 1947 ਦੇ ਫਸਾਦਾਂ ਸਮੇਂ ਇੱਥੋਂ ਦੇ ਲੋਕਾਂ ਨੇ ਮੁਸਲਮਾਨਾਂ ਨੂੰ ਤੰਗ ਨਹੀਂ ਕੀਤਾ। ਪਿੰਡ ਵਿੱਚ ਸੰਤ ਹਰੀ ਸਿੰਘ ਨੇਕੀ ਵਾਲੇ ਦਾ ਗੁਰਦੁਆਰਾ ਹੈ ਜਿਸ ਦੀ ਇਲਾਕੇ ‘ਚ ਬਹੁਤ ਮਾਨਤਾ ਹੈ। ਪਿੰਡ ਵਿੱਚ ਸੰਤ ਹਰੀ ਹਰ ਜੀ ਦਾ ਮੰਦਰ, ਸ਼ਿਵ ਦੁਆਲਾ ਅਤੇ ਦੇਵੀ ਦਾ ਮੰਦਰ ਵੀ ਲੋਕਾਂ ਦੀ ਸ਼ਰਧਾ ਦੇ ਸਥਾਨ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ