ਵਕੀਲਾਂ ਵਾਲਾ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਵਕੀਲਾਂ ਵਾਲਾ, ਜ਼ੀਰਾ – ਤਲਵੰਡੀ ਭਾਈ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੀ ਜ਼ਮੀਨ ਮਹਾਰਾਜਾ ਰਣਜੀਤ ਦੇ ਵਕੀਲ ਦੀਵਾਨ ਚੰਦ ਨੂੰ ਅਲਾਟ ਹੋਈ ਸੀ ਪਰੰਤੂ ਉਸ ਨੇ ਆਪ ਪਿੰਡ ਵਸਾਉਣ ਦੀ ਥਾਂ ਆਪਣੇ ਜਿਗਰੀ ਦੋਸਤ ਸ. ਸਾਹਿਬ ਸਿੰਘ ਪਨੇਸਰ ਤੋਂ ਪਿੰਡ ਦੀ ਮੋੜ੍ਹੀ 1812 ਈ. ਵਿੱਚ ਗੱਡਵਾਈ। ਦੀਵਾਨ ਚੰਦ ਦੇ ਨਾਤੇ ਪਿੰਡ ਦਾ ਨਾਂ ‘ਵਕੀਲ ਵਾਲਾ’ ਪ੍ਰਚਲਤ ਹੋ ਗਿਆ ਜੋ ਬਾਅਦ ਵਿੱਚ ਵਕੀਲਾਂ ਵਾਲਾ ਬਣ ਗਿਆ। ਪਿੰਡ ਵਿੱਚ ਅੱਧੇ ਤੋਂ ਵੱਧ ਘਰ ਮਿਸਤਰੀਆਂ ਦੇ ਹਨ ਅਤੇ ਬਾਕੀ ਹਰੀਜਨਾਂ, ਬਮਰਾਹ, ਰਟੌਲ, ਸਰਾਂ, ਪਨੇਸਰ, ਗਿੱਲ, ਸਿੱਧੂ ਆਦਿ ਗੋਤਾਂ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ