ਵਾਂਦਰ ਜਟਾਣਾ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਵਾਂਦਰ ਜਟਾਣਾ, ਕੋਟਕਪੂਰਾ-ਕਪੂਰਥਲਾ ਸੜਕ ਤੋਂ 2 ਕਿਲੋਮੀਟਰ ਦੂਰ ਹੈ ਅਤੇ ਕੋਟਕਪੂਰੇ ਤੋਂ ਫਾਜ਼ਿਲਕਾ ਜਾਣ ਵਾਲੀ ਛੋਟੀ ਗੱਡੀ ਦੀ ਰੇਲ ਦਾ ਪਹਿਲਾ ਸਟੇਸ਼ਨ ਇਸ ਪਿੰਡ ਦਾ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਵਾਂਦਰ ਅਤੇ ਜਟਾਣਾ ਜੱਟਾਂ ਦੇ ਦੋ ਗੋਤਾਂ ਦੇ ਨਾਂ ਹਨ ਅਤੇ ਇਹਨਾਂ ਤੇ ਆਧਾਰਿਤ ਇਹ ਦੋ ਪਿੰਡ ਸਨ ਜਿਨ੍ਹਾਂ ਦੇ ਵਿਚਕਾਰ ਸਿਰਫ ਇੱਕ ਛੱਪੜ ਸੀ। ਇਹਨਾਂ ਪਿੰਡਾਂ ਦੇ ਬੱਝਣ ਦਾ ਅਨੁਮਾਨ ਕੋਈ 430 ਸਾਲ ਪਹਿਲੇ ਦਾ ਹੈ। ਹੌਲੀ ਹੌਲੀ ਵੱਸੋਂ ਵੱਧ ਗਈ ਤੇ ਇਹ ਦੋਵੇਂ ਪਿੰਡ ਇੱਕੋ ਨਾਂ ‘ਵਾਂਦਰ ਜਟਾਣਾ’ ਕਰਕੇ ਮਸ਼ਹੂਰ ਹੋ ਗਏ।
ਇਹ ਪਿੰਡ ਪੰਜਾਬ ਭਰ ਵਿੱਚ ਗੈਰ ਕਾਨੂੰਨੀ ਸ਼ਰਾਬ ਲਈ ਪ੍ਰਸਿੱਧ ਰਿਹਾ ਹੈ ਅਤੇ ਇਸ ਨੂੰ ਵਾਂਦਰ ਜਟਾਣਾ ਡਿਸਟਿਲਰੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਪਿੰਡ ਵਿੱਚ 1917 ਵਿੱਚ ਪ੍ਰਾਇਮਰੀ ਸਕੂਲ ਖੁਲ੍ਹਿਆ ਜਿਸ ਦੇ ਲਈ ਕਮਰੇ ਸਾਰੇ ਪਿੰਡ ਨੇ ਰਲ ਕੇ ਦੋ ਰਾਤਾਂ ਤੇ ਇੱਕ ਦਿਨ ਵਿੱਚ ਬਣਾਏ ਕਿਉਂਕਿ ਮਹਾਰਾਜਾ ਫਰੀਦਕੋਟ ਦੀ ਸ਼ਰਤ ਸੀ। ਕਿ ਕਮਰੇ ਹੋਣਗੇ ਤਾਂ ਸਕੂਲ ਦੀ ਮਨਜ਼ੂਰੀ ਮਿਲੇਗੀ।
ਪਿੰਡ ਵਿੱਚ ਵਾਂਦਰ ਅਤੇ ਜਟਾਣਾ ਗੋਤਾਂ ਤੋਂ ਇਲਾਵਾ ਸਿੱਧੂ, ਢਿੱਲੋਂ, ਔਲਖ, ਚਹਿਲ ਆਦਿ ਗੋਤ ਹਨ। ਹਰੀਜਨਾਂ ਦੀਆਂ ਵੀ ਦੋ ਬਸਤੀਆਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ