ਵੜਿੰਗ
ਸਥਿਤੀ :
ਤਹਿਸੀਲ ਮੁਕਤਸਰ ਦਾ ਪਿੰਡ ਵੜਿੰਗ, ਮੁਕਤਸਰ – ਕੋਟਕਪੂਰਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬਰੀਵਾਲਾ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਜ਼ਿਆਦਾਤਰ ਵੜਿੰਗ ਗੋਤ ਦੇ ਜੱਟ ਸਿੱਖਾਂ ਦਾ ਪਿੰਡ ਹੈ। ਵੜਿੰਗ ਗੋਤ ਜੱਟ ਸਿੱਖਾਂ ਵਿੱਚ ਇੱਕ ਮਹੱਤਵਪੂਰਨ ਗੋਤ ਹੈ। ਇਹ ਗਿਣਤੀ ਵਿੱਚ ਥੋੜਾ ਹੈ ਅਤੇ ਇਸ ਗੋਤ ਦੇ ਲੋਕ ਪੰਜਾਬ ਦੇ ਹੋਰ ਪੰਜ ਸੱਤ ਪਿੰਡਾਂ ਵਿੱਚ ਰਹਿੰਦੇ ਹਨ। ਵੜਿੰਗ ਲੋਕ ਜੈਸਲਮੇਰ ਦੇ ਪੁਰਾਣੇ ਰਾਜਪੂਤ ਰਾਜੇ ਜਗਦੇਵ ਪਰਮਾਰ ਦੀ ਔਲਾਦ ਹਨ। ਵੜਿੰਗਾਂ ਵਿੱਚੋਂ ਇੱਕ ਵਿਅਕਤੀ ਕਰਮਚੰਦ ਨੇ ਕੋਟਕਪੂਰੇ ਤੋਂ ਆ ਕੇ ਇਸ ਪਿੰਡ ਦੀ ਮੋੜ੍ਹੀ ਗੱਡੀ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ