ਸੰਗੋਵਾਲ
ਸਥਿਤੀ :
ਤਹਿਸੀਲ ਨਕੋਦਰ ਦਾ ਇਹ ਪਿੰਡ ਸੰਗੋਵਾਲ ਨਕੋਦਰ-ਸੰਗੋਵਾਲ ਸੜਕ ਤੇ ਸਥਿਤ ਨਕੋਦਰ ਸਟੇਸ਼ਨ ਤੋਂ । ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਸੰਗੋਵਾਲ ਦਰਿਆ ਸਤਲੁਜ ਦੇ ਕਿਨਾਰੇ ਦਾ ਆਖਰੀ ਪਿੰਡ ਹੈ। ਕਿਹਾ ਜਾਂਦਾ ਹੈ ਕਿ ਇਹ ਦੇਵ ਮੁਹੰਮਦ ਨਾਮੀ ਮੁਸਲਮਾਨ ਦੀ ਜਗੀਰ ਸੀ ਅਤੇ ਇਸ ਪਿੰਡ ਦਾ ਨਾਂ ‘ਸੰਘਲਾ’ ਸੀ। ਦਰਿਆ ਦੇ ਨਾਲ ਵੱਸਣ ਕਰਕੇ ਇਹ ਨਾਂ ਰੱਖਿਆ ਗਿਆ। ਸੰਘਲਾ ਤੋਂ ਸੰਗਲਾਂ ਤੇ ਫੇਰ ਸੰਗੋਵਾਲ ਬਣ ਗਿਆ। ਕਿਹਾ ਜਾਂਦਾ ਹੈ ਕਿ ਦੇਵ ਮੁਹੰਮਦ ਦਾ ਪਰਿਵਾਰ ਤੇ ਖਾਨਦਾਨ 300 ਸਾਲ ਦਰਿਆ ਦੇ ਇਸ ਕਸਬੇ ਤੇ ਕਾਬਜ਼ ਰਿਹਾ ਅਤੇ ਮੁਗਲ ਫੌਜਾਂ ਦੇ ਬਾਗੀ ਸਿਪਾਹੀਆਂ ਦੀ ਪਨਾਹਗਾਹ ਸੀ। ਮੁਗਲ ਕਾਲ ਵੇਲੇ ਦਾ ਇੱਕ ਮਿਨਾਰ ਇਸ ਪਿੰਡ ਤੋਂ ਤਿੰਨ ਕਿਲੋਮੀਟਰ ‘ਤੇ ਸਥਿਤ ਸੀ ਜੋ ਦਰਿਆ ਦੇ ਵਹਾਓ ਨਾਲ ਵਹਿ ਗਿਆ। ਪਿੰਡ ਦੇ ਕਈ ਘਰਾਂ ਵਿੱਚ ਅੱਜ ਵੀ ਦੇਵ ਮੁਹੰਮਦ ਦੀਆਂ ਚਿਰਾਗਾਂ ਬਾਲੀਆਂ ਜਾਂਦੀਆਂ ਹਨ। ਮੁਗਲੀਅਨ ਗਜ਼ਟ ਅਨੁਸਾਰ ਇਸ ਪਿੰਡ ਦੇ ਲੋਕਾਂ ਨੇ ਸ਼ੇਰਸ਼ਾਹ ਸੂਰੀ ਦੀਆਂ ਫੌਜਾਂ ਵਿੱਚ ਵੀ ਹਿੱਸਾ ਲਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ