ਡੇਹਰੀਵਾਲਾ
ਸਥਿਤੀ :
ਤਹਿਸੀਲ ਬਾਬਾ ਬਕਾਲਾ ਦਾ ਪਿੰਡ ਡੇਹਰੀਵਾਲਾ, ਖੁਜਾਲਾ-ਖਲਚੀਆਂ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਬੁਟਾਰੀ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪੁਰਾਣੇ ਸਮੇਂ ਵਿੱਚ ਇਸ ਪਿੰਡ ਦੇ ਹਰ ਘਰ ਅੱਗੇ ਡਿਉੜੀ ਹੁੰਦੀ ਸੀ। ਇਸ ਵਿਸ਼ੇਸ਼ਤਾ ਕਰਕੇ ਪਹਿਲਾਂ ਪਹਿਲ ਇਸ ਪਿੰਡ ਦਾ ਨਾਂ ਡਿਉਡੀਵਾਲਾ ਪੈ ਗਿਆ ਅਤੇ ਬਾਅਦ ਵਿੱਚ ਸਹਿਲ ਹੁੰਦਾ ਹੁੰਦਾ ਡੇਹਰੀਵਾਲਾ ਬਣ ਗਿਆ। ਪਿੰਡ ਦੇ ਜੱਟਾਂ ਦਾ ਗੋਤ ਔਜਲਾ ਹੈ। ਬਾਕੀ ਜਾਤਾਂ ਦੇ ਲੋਕ ਵੀ ਆਪਣਾ ਗੋਤ ਔਜਲਾ ਹੀ ਮੰਨਦੇ ਹਨ। ਇੱਥੋਂ ਦੇ ਮਜ਼੍ਹਬੀ ਸਿੱਖ ਕਾਫੀ ਪ੍ਰਗਤੀਸ਼ੀਲ ਹਨ।
ਪਿੰਡ ਦੇ ਕਾਫੀ ਵਿਅਕਤੀਆਂ ਨੇ ਅਜ਼ਾਦ ਹਿੰਦ ਫੌਜ ਵਿੱਚ ਭਰਤੀ ਹੋ ਕੇ ਬਰਮਾ ਫਰੰਟ ਤੇ ਲੜਾਈ ਵਿੱਚ ਹਿੱਸਾ ਲਿਆ ਤੇ ਕੈਦਾਂ ਕੱਟੀਆਂ। ਜੈਤੋ ਦੇ ਮੋਰਚੇ ਵਿੱਚ ਸ. ਸੋਹਣ ਸਿਘ ਨੇ ਕੈਦ ਕੱਟੀ। ਇਹ ਪਿੰਡ ਨਾਥ ਜੋਗੀਆਂ ਦਾ ਗੜ੍ਹ ਰਿਹਾ ਹੈ। ਪ੍ਰਸਿੱਧ ਨਾਥ ਅਮਰਾਪੁਰੀ ਨੇ ਇੱਥੇ ਇੱਕ ਡੇਰਾ ਬਣਾਇਆ ਸੀ ਜਿਸ ਦੇ ਕੁਝ ਨਿਸ਼ਾਨ ਅਜੇ ਵੀ ਮੌਜੂਦ ਹਨ। ਪਿੰਡ ਵਿੱਚ ਪੰਜ ਗੁਰਦੁਆਰੇ ਹਨ, ਇੱਕ ਹੀ ਇਮਾਰਤ ਵਿੱਚ ਗੁਰਦੁਆਰਾ ਅਤੇ ਮੰਦਰ ਇੱਕਠੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ